ਪੋਤੇ ਦੀ ਮੌਤ ਦੀ ਖਬਰ ਸੁਣ ਦਾਦੇ ਨੇ ਵੀ ਦਿੱਤੀ ਜਾਨ | ਦਰਅਸਲ ਤਰਨਤਾਰਨ ਦੇ ਪਿੰਡ ਵਈਪੁਈ ਦੇ 20 ਸਾਲਾ ਨੌਜਵਾਨ ਦੀ ਪਿੰਡ ਤੋਂ ਕੁਝ ਦੂਰੀ ਉਤੇ ਖਾਲੀ ਕਮਰੇ 'ਚੋਂ ਭੇਦਭਰੇ ਹਾਲਤ 'ਚ ਲਾਸ਼ ਬਰਾਮਦ ਹੋਈ ਹੈ। ਇਸ ਦੁਖਦਾਈ ਖ਼ਬਰ ਨੂੰ ਸੁਣਦੇ ਸਾਰ ਹੀ ਮ੍ਰਿਤਕ ਦੇ ਦਾਦੇ ਲਖਬੀਰ ਸਿੰਘ ਨੇ ਵੀ ਜ਼ਹਿਰੀਲੀ ਦਵਾਈ ਨਿਗਲ ਲਈ, ਜਿਸ ਕਾਰਨ ਉਸ ਦੀ ਵੀ ਮੌਤ ਹੋ ਗਈ। ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਸਮੂਹ ਪਿੰਡ ਵਾਸੀਆਂ ਸਣੇ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਨੇ ਦਾਦੇ-ਪੋਤੇ ਦੀਆਂ ਲਾਸ਼ਾਂ ਨੂੰ ਗੋਇੰਦਵਾਲ-ਤਰਨ ਤਾਰਨ ਸੜਕ ਵਿਚਾਲੇ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ। ਉੱਚ ਪੁਲਿਸ ਅਧਿਕਾਰੀਆਂ ਵੱਲੋਂ ਕਾਤਲਾਂ ਨੂੰ ਜਲਦੀ ਗ੍ਰਿਫਤਾਰ ਕਰਨ ਦੇ ਭਰੋਸੇ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਦਵਿੰਦਰ ਸਿੰਘ ਅਤੇ ਲਖਬੀਰ ਸਿੰਘ ਦਾ ਅੰਤਿਮ ਸੰਸਕਾਰ ਕਰ ਦਿੱਤਾ।
.
A unique story of grandpa-grandson love, grandfather took this terrible step when his grandson died.
.
.
.
#tarntarannews #punjabnews #tarntaran